MiAccess ਬਾਰੇ
MiAccess ਇਕ ਵੈਬਸਾਈਟ ਹੈ ਜੋ ਅਪੰਗਤਾ ਅਤੇ ਰਾਸ਼ਟਰੀ ਅਪਾਹਜਤਾ ਬੀਮਾ ਯੋਜਨਾ (ਐਨ ਡੀ ਆਈ ਐਸ) ਬਾਰੇ ਉੱਚ-ਗੁਣਵੱਤਾ ਵਿਚ ਅਨੁਵਾਦ ਕੀਤੀ ਗਈ ਜਾਣਕਾਰੀ ਨੂੰ ਇਕੱਠੀ ਕਰਦੀ ਹੈ।
ਉਦੇਸ਼
MiAccess ਦਾ ਉਦੇਸ਼ ਸੱਭਿਆਚਾਰਕ ਅਤੇ ਵਿਭਿੰਨ ਭਾਸ਼ਾਈ (CALD) ਪਿਛੋਕੜ ਦੇ ਅਪੰਗ ਲੋਕਾਂ ਨੂੰ ਉਸ ਜਾਣਕਾਰੀ ਤੋਂ ਜਾਣੂ ਕਰਵਾਉਣਾ ਅਤੇ ਸਮਰੱਥ ਬਣਾਉਣਾ ਹੈ, ਜੋ ਅਪੰਗਤਾ ਦੇ ਵਾਤਾਵਰਣ ਨੂੰ ਸਮਝਣ ਅਤੇ ਐਨ ਡੀ ਆਈ ਐਸ ਤੱਕ ਪਹੁੰਚ ਦੋਵਾਂ ਲਈ ਜ਼ਰੂਰੀ ਹੈ।
ਇਹ ਕਿਵੇਂ ਵਿਕਸਤ ਹੋਇਆ
ਵੈਬਸਾਈਟ ਨੂੰ CALD ਪਿਛੋਕੜ ਤੋਂ ਅਪਾਹਜਤਾ ਵਾਲੇ ਲੋਕਾਂ ਦੀ ਸਲਾਹ ਨਾਲ ਵਿਕਸਿਤ ਕੀਤਾ ਗਿਆ ਹੈ। ਕਿਸੇ ਵੀ ਨਵੇਂ ਸਰੋਤਾਂ ਦੇ ਵਿਕਾਸ ਵਿੱਚ ਖਪਤਕਾਰਾਂ ਦੀ ਸ਼ਮੂਲੀਅਤ CALD ਉਪਯੋਗ ਕਰਨ ਵਾਲਿਆਂ ਲਈ ਉੱਚਿਤ ਅਤੇ ਢੁੱਕਵਾਂ ਦੋਵਾਂ ਨੂੰ ਯਕੀਨੀ ਬਣਾਉਂਦੀ ਹੈ।
ਇਹ ਕਿਵੇਂ ਕੰਮ ਕਰਦੀ ਹੈ
ਵੈਬਸਾਈਟ ਨੂੰ ਜਾਣਕਾਰੀ ਭਰਪੂਰ ਅਤੇ ਆਸਾਨੀ ਨਾਲ ਦੇਖਣ ਲਈ ਤਿਆਰ ਕੀਤਾ ਗਿਆ ਹੈ। ਸਾਈਟ ਨੂੰ ਅੰਗਰੇਜ਼ੀ ਵਿੱਚ ਜਾਂ ਅੰਗਰੇਜ਼ੀ ਤੋਂ ਇਲਾਵਾ ਹੋਰ 10 ਭਾਸ਼ਾਵਾਂ ਵਿੱਚ ਤੁਹਾਡੇ ਕੰਪਿਊਟਰ ਜਾਂ ਮੋਬਾਈਲ ਉਪਕਰਣ ਤੇ ਦੇਖਿਆ ਜਾ ਸਕਦਾ ਹੈ।
30 ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦਿਤ ਸਰੋਤਾਂ ਨੂੰ ਭਾਸ਼ਾ, ਵਿਸ਼ਾ ਅਤੇ ਸਰੋਤ ਦੀਆਂ ਕਿਸਮਾਂ ਦੁਆਰਾ ਖੋਜਿਆ ਜਾ ਸਕਦਾ ਹੈ। ਤੁਸੀਂ ਹੇਠ ਲਿਖੀਆਂ 10 ਭਾਸ਼ਾਵਾਂ ਵਿੱਚ MiAccess ਵੈਬਸਾਈਟ ਉੱਤੇ ਜਾ ਸਕਦੇ ਹੋ ਅਤੇ ਪੂਰੀ ਤਰ੍ਹਾਂ ਦੇਖ ਸਕਦੇ ਹੋ:
- ਅਰਬੀ
- ਸਰਲ ਚੀਨੀ
- ਰਿਵਾਇਤੀ ਚੀਨੀ
- ਦਾਰੀ
- ਕੋਰੀਅਨ
- ਫ਼ਾਰਸੀ
- ਪੰਜਾਬੀ
- ਸਪੈਨਿਸ਼
- ਥਾਈ
- ਵੀਅਤਨਾਮੀ
MiAccess ਨੂੰ ਕਿਵੇਂ ਵਰਤਣਾ ਹੈ ਇਸ ਬਾਰੇ ਸਿੱਖਣ ਲਈ ਇੱਥੇ ਕਲਿੱਕ ਕਰੋ
ਤੁਹਾਡਾ ਸੁਝਾਅ
ਅਸੀਂ ਇਸ ਵੈਬਸਾਈਟ ਤੇ ਤੁਹਾਡੇ ਸੁਝਾਅ, ਟਿਪਣੀਆਂ ਜਾਂ ਸੁਝਾਵਾਂ ਦਾ ਸਵਾਗਤ ਕਰਦੇ ਹਾਂ।
CALD ਦੇ ਪਿਛੋਕੜ ਤੋਂ ਅਪੰਗਤਾ ਵਾਲੇ ਲੋਕਾਂ ਲਈ ਜਾਣਕਾਰੀ ਅਤੇ ਸੇਵਾਵਾਂ ਦੀ ਪਹੁੰਚ ਅਤੇ ਇਕਸਾਰਤਾ ਦੋਵਾਂ ਨੂੰ ਵਧਾਉਣ ਲਈ ਅਸੀਂ ਨਿਯਮਤ ਤੌਰ ਤੇ ਨਵੇਂ ਅਨੁਵਾਦ ਕੀਤੇ ਗਏ ਅਤੇ ਅੰਗ੍ਰੇਜ਼ੀ ਭਾਸ਼ਾ ਸਰੋਤਾਂ ਨਾਲ ਵੈਬਸਾਈਟ ਨੂੰ ਅੱਪਡੇਟ ਕਰ ਰਹੇ ਹਾਂ।