fbpx

ਐਨ ਡੀ ਆਈ ਐਸ ਬਾਰੇ

ਐਨ ਡੀ ਆਈ ਐਸ (ਰਾਸ਼ਟਰੀ ਅਪਾਹਜਤਾ ਬੀਮਾ ਯੋਜਨਾ) ਅਪਾਹਜ ਸਹਾਇਤਾ ਸੇਵਾਵਾਂ ਲਈ ਇੱਕ ਫੰਡਿੰਗ ਸਕੀਮ ਹੈ। ਐਨ ਡੀ ਆਈ ਐਸ 7 ਤੋਂ 65 ਸਾਲ ਦੀ ਉਮਰ ਵਾਲੇ ਸਮੂਹ ਨੂੰ ਸ਼ਾਮਲ ਕਰਦਾ ਹੈ।

ਸੱਤ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ, ਸ਼ੁਰੂਆਤੀ ਬਚਪਨ ਸ਼ੁਰੂਆਤੀ ਦਖਲ (ਈ ਸੀ ਈ ਆਈ) ਪ੍ਰੋਗਰਾਮ ਉਪਲਬਧ ਹੈ, ਜਿਸ ਨੂੰ ਐਨ ਡੀ ਆਈ ਐਸ ਵਲੋਂ ਫੰਡ ਵੀ ਦਿੱਤਾ ਜਾਂਦਾ ਹੈ।

ਇਹ ਮਹੱਤਵਪੂਰਨ ਹੈ ਕਿ ਅਪਾਹਜਤਾ ਵਾਲੇ ਸਾਰੇ ਲੋਕ, ਉਨ੍ਹਾਂ ਦੇ ਦੇਖਭਾਲ ਕਰਨ ਵਾਲੇ, ਅਤੇ ਵਿਆਪਕ ਭਾਈਚਾਰਾ ਇਹ ਸਮਝਣ ਕਿ ਐਨ ਡੀ ਆਈ ਐਸ ਕੀ ਹੈ, ਇਹ ਕਿਸ ਲਈ ਪੈਸੇ ਦਿੰਦਾ ਹੈ ਅਤੇ ਮੁਹੱਈਆ ਕਰਵਾਉਂਦਾ ਹੈ, ਕੌਣ ਯੋਗ ਹੈ, ਅਤੇ ਬੀਮਾ ਯੋਜਨਾ ਨੂੰ ਕਿਵੇਂ ਲੈਣਾ ਹੈ।

ਇਹ ਸਾਈਟ ਐਨ ਡੀ ਆਈ ਐਸ ਅਤੇ ਇਸ ਤੱਕ ਪਹੁੰਚ ਬਾਰੇ ਜਾਣਕਾਰੀ ਨੂੰ ਇਕੱਠੀ ਕਰਦੀ ਹੈ।