ਸਵਾਲ ਅਤੇ ਜਵਾਬ
ਸਾਈਟ ਬਾਰੇ ਆਮ ਜਾਣਕਾਰੀ ਪ੍ਰਸ਼ਨ ਅਤੇ ਉੱਤਰ ਦੇ ਰੂਪ ਵਿੱਚ ਪੇਸ਼ ਕੀਤੀ ਗਈ ਹੈ। ਜੇ ਤੁਹਾਡੇ ਕੋਈ ਪ੍ਰਸ਼ਨ ਹਨ, ਜੋ ਤੁਸੀਂ ਸਮਝਦੇ ਹੋ ਕਿ ਉਹਨਾਂ ਨੂੰ ਇਸ ਭਾਗ ਵਿੱਚ ਸ਼ਾਮਲ ਕਰਨਾ ਮਹੱਤਵਪੂਰਣ ਹੋਵੇਗਾ, ਤਾਂ ਕਿਰਪਾ ਕਰਕੇ info@miaccess.com.au ‘ਤੇ ਸੰਪਰਕ ਕਰੋ
ਆਮ ਸਵਾਲ
-
MiAccess, ‘ਮਲਟੀਲਿੰਗੁਅਲ ਇਨਫਰਮੇਸ਼ਨ ਐਕਸੈਸ’ ਲਈ ਛੋਟਾ ਲਫ਼ਜ਼ ਹੈ ਤੇ ਇਹ ਉਦੇਸ਼ ਨਾਲ ਬਣਾਈ ਗਈ ਵੈਬਸਾਈਟ ਹੈ, ਜੋ ਅਪੰਗਤਾ, CALD ਭਾਈਚਾਰਿਆਂ ਅਤੇ ਐਨ ਡੀ ਆਈ ਐਸ ਬਾਰੇ ਜਾਣਕਾਰੀ ਦੀ ਮਾਤਰਾ ਨੂੰ ਵਧਾਉਣ, ਅਤੇ ਆਸਾਨੀ ਨਾਲ ਪਹੁੰਚ ਯੋਗ ਤੇ ਭਾਸ਼ਾ ਸਹਿਯੋਗੀ ਪਲੇਟਫਾਰਮ ਵਿੱਚ ਲਿਆਂਦੀ ਗਈ ਹੈ।
-
MiAccess ਨੂੰ CALD ਦੇ ਪਿਛੋਕੜ ਤੋਂ ਅਪੰਗਤਾ ਵਾਲੇ ਲੋਕਾਂ ਉਹਨਾਂ ਦੇ ਦੇਖਭਾਲ ਕਰਨ ਵਾਲੇ ਅਤੇ ਹੋਰ ਸ਼੍ਰੇਣੀਆਂ ਦੇ ਲੋਕ, ਜੋ ਉਨ੍ਹਾਂ ਨਾਲ ਸੰਪਰਕ ਕਰਦੇ ਹਨ ਉਹਨਾਂ ਲਈ, ਅਨੁਵਾਦ ਕੀਤੀ ਜਾਣਕਾਰੀ ਦੀ ਉਪਲਬਧਤਾ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ। ਜਿਵੇਂ ਕਿ ਇਸ ਸਾਈਟ ਤੇ ਬਹੁਤ ਤਰ੍ਹਾਂ ਦੇ ਸਰੋਤੇ ਹੋਣਗੇ, ਪਰ ਇਸਦਾ ਮੁੱਖ ਧਿਆਨ ਉਹਨਾਂ ਅਪੰਗਤਾ ਵਾਲੇ ਲੋਕਾਂ ਲਈ ਉੱਚ ਮਿਆਰੀ ਅਤੇ ਚੰਗੀ ਤਰ੍ਹਾਂ ਅਨੁਵਾਦ ਕੀਤੀ ਸਮੱਗਰੀ ਪ੍ਰਦਾਨ ਕਰਨ ਉੱਤੇ ਹੈ।
-
MiAccess ਨੂੰ, ਐਨ ਡੀ ਆਈ ਐਸ ਦੇ ਆਈ ਐਲ ਸੀ (ਜਾਣਕਾਰੀ, ਲਿੰਕੇਜ ਅਤੇ ਸਮਰੱਥਾ ਨਿਰਮਾਣ) ਪ੍ਰੋਗਰਾਮ ਦੇ ਅਧੀਨ ਫੰਡਿੰਗ ਦੇ ਨਾਲ Cultural Perspectives ਦੁਆਰਾ ਵਿਕਸਤ ਕੀਤਾ ਗਿਆ ਹੈ ਜਿਸਦਾ ਪ੍ਰਬੰਧ ਇਸ ਵੇਲੇ ਸਮਾਜਿਕ ਸੇਵਾਵਾਂ ਵਿਭਾਗ ਦੁਆਰਾ ਕੀਤਾ ਜਾਂਦਾ ਹੈ। Cultural Perspectives ਦੀ ਇਹ ਭੂਮਿਕਾ ਵੀ ਹੈ ਕਿ ਉਹ ਸੁਨਿਸ਼ਚਿਤ ਕਰਨ ਕਿ ਜਾਣਕਾਰੀ ਨੂੰ ਚਾਲੂ ਰੱਖਿਆ ਜਾਂਦਾ ਹੈ, ਅਤੇ CALD ਦੇ ਪਿਛੋਕੜ ਤੋਂ ਅਪੰਗਤਾ ਵਾਲੇ ਲੋਕਾਂ ਉਹਨਾਂ ਦੇ ਦੇਖਭਾਲ ਕਰਨ ਵਾਲਿਆਂ ਦੀਆਂ ਜ਼ਰੂਰਤਾਂ ਲਈ ਢੁਕਵੀਂ ਹੈ।
-
ਸ਼ਬਦ “CALD” ਦਾ ਅਰਥ ਹੈ ‘ਸਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ’। ਇਹ ਉਹਨਾਂ ਲੋਕਾਂ ਲਈ ਸਮੂਹਕ ਸ਼ਬਦ ਵਜੋਂ ਵਰਤਿਆ ਜਾਂਦਾ ਹੈ ਜਿਨ੍ਹਾਂ ਦੀ ਪਹਿਲੀ ਭਾਸ਼ਾ ਅਤੇ ਸਭਿਆਚਾਰਕ ਪਿਛੋਕੜ ਅੰਗਰੇਜ਼ੀ ਨਹੀਂ ਹੈ।
-
ਐਨ ਡੀ ਆਈ ਐਸ ਦਾ ਅਰਥ ਹੈ ‘ਰਾਸ਼ਟਰੀ ਅਪੰਗਤਾ ਬੀਮਾ ਯੋਜਨਾ’। ਐਨ ਡੀ ਆਈ ਐਸ ਆਸਟਰੇਲੀਆ ਦੀ ਸਰਕਾਰ ਦੀ ਯੋਜਨਾ ਹੈ ਜੋ ਅਪੰਗਤਾ ਨਾਲ ਜੁੜੇ ਖਰਚਿਆਂ ਲਈ ਰਾਸ਼ੀ ਦਿੰਦੀ ਹੈ। ਅਪਾਹਜ ਵਿਅਕਤੀਆਂ ਦਾ ਉਹਨਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਮੁਲਾਂਕਣ ਕੀਤਾ ਜਾਂਦਾ ਹੈ, ਅਤੇ ਜੇ ਉਹ ਮਾਪਦੰਡ ਪੂਰੇ ਕਰਦੇ ਹਨ, ਤਾਂ ਉਹਨਾਂ ਨੂੰ ਇੱਕ ਫੰਡ ਪ੍ਰਾਪਤ ਐਨ ਡੀ ਆਈ ਐਸ ਯੋਜਨਾ ਜਾਰੀ ਕੀਤੀ ਜਾਂਦੀ ਹੈ।
-
ਐਨ ਡੀ ਆਈ ਐਸ ਸੇਵਾ ਦੀ ਵਰਤੋਂ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ‘ਐਨ ਡੀ ਆਈ ਐਸ’ ਬਾਰੇ ਸਫੇ ਉੱਤੇ ਜਾਓ: https://www.ndis.gov.au/about-us
-
MiAccess ਇਕ ਆਨਲਾਈਨ ਪਲੇਟਫਾਰਮ ਹੈ ਜਿੱਥੇ ਤੁਸੀਂ ਅਪੰਗਤਾ ਅਤੇ ਐਨ ਡੀ ਆਈ ਐਸ ਉਤੇ ਅਨੁਵਾਦਿਤ ਸਰੋਤਾਂ ਨੂੰ ਲੱਭ ਸਕਦੇ ਹੋ। ਤੁਸੀਂ ਲੋੜੀਂਦੇ ਸਰੋਤਾਂ ਨੂੰ ਲੱਭਣ ਲਈ ਇਸ ਵੈਬਸਾਈਟ ਤੇ ਖੋਜ ਕਰੋ ਵਾਲੀ ਸੁਵਿਧਾ ਦੀ ਵਰਤੋਂ ਕਰ ਸਕਦੇ ਹੋ। ਵਧੇਰੇ ਜਾਣਕਾਰੀ ਅਤੇ ਨਿਰਦੇਸ਼ਾਂ ਲਈ: MiAccess ਦੀ ਵਰਤੋਂ ਕਰਨਾ ਉੱਤੇ ਜਾਓ।
-
ਹਾਂ, MiAccess ਵੈਬਸਾਈਟ ਨੂੰ ਸਕ੍ਰੀਨ ਪਾਠਕਾਂ ਦੇ ਅਨੁਕੂਲ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਵੈੱਬ ਸਾਈਟ ਨੂੰ ਵੈਬ ਕੰਟੈਂਟ ਐਕਸੈਸਿਬਿਲਟੀ ਗਾਈਡਲਾਈਨਜ਼ (ਡਬਲਯੂ ਸੀ ਏ ਜੀ) 2.0 ਏਏ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ।
-
MiAccess ਵਿੱਚ ਉਹ ਅਨੁਵਾਦਿਤ ਸਰੋਤਾਂ ਰੱਖੇ ਜਾਂਦੇ ਹਨ, ਜੋ ਉਹਨਾਂ ਨੂੰ ਤਿਆਰ ਕਰਨ ਵਾਲੀਆਂ ਸੰਸਥਾਵਾਂ ਦੁਆਰਾ ਮੁਹੱਈਆ ਕਰਵਾਏ ਗਏ ਹਨ। ਕੁਝ ਸਰੋਤਾਂ ਦਾ ਅਨੁਵਾਦ ਅਤੇ ਜਾਂਚ Cultural Perspectives ਵਲੋਂ ਪ੍ਰਮਾਣਿਤ ਅਨੁਵਾਦਕਾਂ ਦੀ ਮਦਦ ਨਾਲ MiAccess ਲਈ ਕੀਤੀ ਗਈ ਹੈ।
ਨਵੇਂ ਸਰੋਤ, ਉਸੇ ਹੀ ਅਨੁਵਾਦ ਪ੍ਰਕਿਰਿਆ ਵਿਚੋਂ ਲੰਘਣ ਤੋਂ ਪਹਿਲਾਂ, CALD ਪਿਛੋਕੜ ਤੋਂ ਅਪੰਗਤਾ ਵਾਲੇ ਲੋਕਾਂ ਦੇ ਨਾਲ ਮਿਲਕੇ ਤਿਆਰ ਕੀਤੇ ਗਏ ਹਨ।
-
ਸਾਡੀ ਮੋਬਾਈਲ ਵੈੱਬ ਐਪ ਤੁਹਾਡੇ ਲਈ ਇਸ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਕਿ “ਮੋਬਾਈਲ ਵੈਬ ਐਪਲੀਕੇਸ਼ਨ ਡਾਊਨਲੋਡ ਕਰੋ” ਬਟਨ ‘ਤੇ ਕਲਿੱਕ ਕਰੋ ਇਸ ਨੂੰ ਆਪਣੇ ਮੋਬਾਈਲ ਫੋਨ ਤੇ ਇੰਸਟਾਲ ਕਰਨ ਲਈ ਦਿੱਤੇ ਕਦਮਾਂ ਦੀ ਪਾਲਣਾ ਕਰੋ।
-
ਨਹੀਂ। MiAccess ਡਾਊਨਲੋਡ ਅਤੇ ਸਾਂਝੇ ਕਰਨ ਲਈ ਕਰਨ ਲਈ ਮੁਫਤ ਵਿਚ ਕਈ ਭਾਸ਼ਾਵਾਂ ਵਿੱਚ ਸਰੋਤ ਮੁਹੱਈਆ ਕਰਦਾ ਹੈ।
-
ਹਾਂ, MiAccess ਨੂੰ ਸਾਰੇ ਜੰਤਰਾਂ ਦੇ ਅਨੁਕੂਲ ਬਣਾਉਣ ਲਈ ਤਿਆਰ ਕੀਤਾ ਗਿਆ ਹੈ।
-
Cultural Perspectives ਉਸ ਉੱਚ ਪੱਧਰੀ ਅਨੁਵਾਦ ਕੀਤੀ ਜਾਣਕਾਰੀ ਦੀ ਪਛਾਣ ਕਰਨ ਵਿੱਚ ਦਿਲਚਸਪੀ ਰੱਖਦਾ ਹੈ, ਜੋ ਕਿ MiAccess ਦੇ ਢਾਂਚੇ ਅਤੇ ਉਦੇਸ਼ ਦੋਵਾਂ ਲਈ ਢੁੱਕਵੀਂ ਹੈ, ਜੋ ਕਿ ਜਾਣਕਾਰੀ ਤਕ ਪਹੁੰਚ ਵਧਾਉਣਾ ਹੈ। ਜੇ ਤੁਸੀਂ ਸਾਡੇ ਨਾਲ ਆਪਣੇ ਸਰੋਤਾਂ ਬਾਰੇ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਸਾਨੂੰ ਸਰੋਤਾਂ ਬਾਰੇ ਦੱਸਣ ਲਈ ਕਿਰਪਾ ਕਰਕੇ ਸੰਪਰਕ ਫਾਰਮ ਦੀ ਵਰਤੋਂ ਕਰੋ ਜਾਂ ਵੇਰਵਿਆਂ ਦੇ ਨਾਲ info@miaccess.com.au ਉੱਤੇ ਈਮੇਲ ਕਰੋ।